ਅੱਯੂਬ 12:1-25
12 ਫਿਰ ਅੱਯੂਬ ਨੇ ਜਵਾਬ ਦਿੱਤਾ:
2 “ਹਾਂ-ਹਾਂ, ਤੁਸੀਂ ਹੀ ਜਾਣੀ-ਜਾਣ ਹੋ*ਜਿਨ੍ਹਾਂ ਦੇ ਨਾਲ ਬੁੱਧ ਵੀ ਮਰ-ਮੁੱਕ ਜਾਵੇਗੀ!
3 ਪਰ ਮੈਨੂੰ ਵੀ ਸਮਝ* ਹੈ।
ਮੈਂ ਤੁਹਾਡੇ ਤੋਂ ਘੱਟ ਨਹੀਂ।
ਕੌਣ ਹੈ ਜੋ ਇਹ ਗੱਲਾਂ ਨਹੀਂ ਜਾਣਦਾ?
4 ਮੈਂ ਆਪਣੇ ਸਾਥੀਆਂ ਵਿਚ ਮਜ਼ਾਕ ਬਣ ਕੇ ਰਹਿ ਗਿਆ ਹਾਂ,+ਮੈਂ ਪਰਮੇਸ਼ੁਰ ਨੂੰ ਪੁਕਾਰਦਾ ਹਾਂ ਕਿ ਉਹ ਜਵਾਬ ਦੇਵੇ।+
ਧਰਮੀ ਤੇ ਨਿਰਦੋਸ਼ ਇਨਸਾਨ ਦਾ ਮਖੌਲ ਉਡਾਇਆ ਜਾਂਦਾ ਹੈ।
5 ਬੇਫ਼ਿਕਰਾ ਇਨਸਾਨ ਬਿਪਤਾ ਨੂੰ ਤੁੱਛ ਸਮਝਦਾ,ਉਸ ਦੇ ਭਾਣੇ ਇਹ ਸਿਰਫ਼ ਉਨ੍ਹਾਂ ’ਤੇ ਆਉਂਦੀ ਜਿਨ੍ਹਾਂ ਦੇ ਪੈਰ ਲੜਖੜਾਉਂਦੇ* ਹਨ।
6 ਲੁਟੇਰਿਆਂ ਦੇ ਤੰਬੂਆਂ ਵਿਚ ਸੁੱਖ-ਸਾਂਦ ਹੈ+ਅਤੇ ਪਰਮੇਸ਼ੁਰ ਦਾ ਗੁੱਸਾ ਭੜਕਾਉਣ ਵਾਲੇ ਮਹਿਫੂਜ਼ ਹਨ+ਜਿਨ੍ਹਾਂ ਦੇ ਹੱਥਾਂ ਵਿਚ ਉਨ੍ਹਾਂ ਦਾ ਦੇਵਤਾ ਹੈ।
7 ਪਰ ਮਿਹਰਬਾਨੀ ਕਰ ਕੇ ਜ਼ਰਾ ਜਾਨਵਰਾਂ ਤੋਂ ਪੁੱਛ ਤੇ ਉਹ ਤੈਨੂੰ ਸਿਖਾਉਣਗੇ;ਆਕਾਸ਼ਾਂ ਦੇ ਪੰਛੀਆਂ ਤੋਂ ਵੀ ਪੁੱਛ, ਉਹ ਤੈਨੂੰ ਦੱਸਣਗੇ।
8 ਜਾਂ ਧਰਤੀ ਨੂੰ ਗੌਰ ਨਾਲ ਦੇਖ* ਤੇ ਉਹ ਤੈਨੂੰ ਸਿਖਾਵੇਗੀ;ਸਮੁੰਦਰ ਦੀਆਂ ਮੱਛੀਆਂ ਤੇਰੇ ਅੱਗੇ ਉਸ ਦਾ ਐਲਾਨ ਕਰਨਗੀਆਂ।
9 ਇਨ੍ਹਾਂ ਸਾਰਿਆਂ ਵਿੱਚੋਂ ਕੌਣ ਨਹੀਂ ਜਾਣਦਾਕਿ ਇਹ ਯਹੋਵਾਹ ਦੇ ਹੱਥ ਨੇ ਕੀਤਾ ਹੈ?
10 ਹਰ ਜੀਉਂਦੇ ਪ੍ਰਾਣੀ ਦੀ ਜਾਨਅਤੇ ਹਰ ਇਨਸਾਨ ਦਾ ਸਾਹ ਉਸ ਦੇ ਹੱਥ ਵਿਚ ਹੈ।+
11 ਕੀ ਕੰਨ ਗੱਲਾਂ ਨੂੰ ਪਰਖ ਨਹੀਂ ਲੈਂਦੇਜਿਵੇਂ ਜੀਭ* ਭੋਜਨ ਦਾ ਸੁਆਦ ਚੱਖ ਲੈਂਦੀ ਹੈ?+
12 ਕੀ ਬੁੱਧ ਸਿਆਣੀ ਉਮਰ ਵਾਲਿਆਂ ਵਿਚ ਨਹੀਂ ਪਾਈ ਜਾਂਦੀ?+
ਕੀ ਸਮਝ ਲੰਬੀ ਉਮਰ ਜੀਉਣ ਵਾਲਿਆਂ ਵਿਚ ਨਹੀਂ ਹੁੰਦੀ?
13 ਉਸ ਕੋਲ ਬੁੱਧ ਤੇ ਤਾਕਤ ਹੈ;+ਉਸ ਕੋਲ ਸਲਾਹ ਤੇ ਸਮਝ ਹੈ।+
14 ਜੋ ਉਹ ਢਾਹ ਦਿੰਦਾ ਹੈ, ਉਸ ਨੂੰ ਦੁਬਾਰਾ ਬਣਾਇਆ ਨਹੀਂ ਜਾ ਸਕਦਾ;+ਜੋ ਉਹ ਬੰਦ ਕਰ ਦਿੰਦਾ ਹੈ, ਉਸ ਨੂੰ ਕੋਈ ਵੀ ਇਨਸਾਨ ਖੋਲ੍ਹ ਨਹੀਂ ਸਕਦਾ।
15 ਜਦ ਉਹ ਪਾਣੀਆਂ ਨੂੰ ਰੋਕ ਲੈਂਦਾ ਹੈ, ਤਾਂ ਸਭ ਕੁਝ ਸੁੱਕ ਜਾਂਦਾ ਹੈ;+ਜਦ ਉਹ ਉਨ੍ਹਾਂ ਨੂੰ ਘੱਲਦਾ ਹੈ, ਤਾਂ ਉਹ ਧਰਤੀ ਨੂੰ ਢਕ ਲੈਂਦੇ ਹਨ।+
16 ਉਸ ਕੋਲ ਬਲ ਤੇ ਸਿਆਣਪ ਹੈ;+ਗੁਮਰਾਹ ਹੋਣ ਵਾਲਾ ਤੇ ਗੁਮਰਾਹ ਕਰਨ ਵਾਲਾ ਦੋਵੇਂ ਉਸ ਦੇ ਹੱਥਾਂ ਵਿਚ ਹਨ;
17 ਉਹ ਸਲਾਹਕਾਰਾਂ ਨੂੰ ਨੰਗੇ ਪੈਰੀਂ ਤੋਰਦਾ ਹੈ,*ਉਹ ਨਿਆਂਕਾਰਾਂ ਨੂੰ ਬੁੱਧੂ ਬਣਾਉਂਦਾ ਹੈ।+
18 ਉਹ ਰਾਜਿਆਂ ਵੱਲੋਂ ਬੰਨ੍ਹੇ ਬੰਧਨਾਂ ਨੂੰ ਖੋਲ੍ਹ ਦਿੰਦਾ ਹੈ,+ਉਹ ਉਨ੍ਹਾਂ ਦੇ ਲੱਕ ਦੁਆਲੇ ਕਮਰਬੰਦ ਬੰਨ੍ਹਦਾ ਹੈ।
19 ਉਹ ਪੁਜਾਰੀਆਂ ਨੂੰ ਨੰਗੇ ਪੈਰੀਂ ਤੋਰਦਾ ਹੈ,+ਜੋ ਸੱਤਾ ਜਮਾਈ ਬੈਠੇ ਹਨ, ਉਨ੍ਹਾਂ ਨੂੰ ਗੱਦੀਓਂ ਲਾਹ ਦਿੰਦਾ ਹੈ;+
20 ਉਹ ਭਰੋਸੇਯੋਗ ਸਲਾਹਕਾਰਾਂ ਨੂੰ ਖ਼ਾਮੋਸ਼ ਕਰ ਦਿੰਦਾ ਹੈਅਤੇ ਬੁੱਢੇ ਆਦਮੀਆਂ ਦੀ* ਸਮਝਦਾਰੀ ਖੋਹ ਲੈਂਦਾ ਹੈ;
21 ਉਹ ਉੱਚ ਅਧਿਕਾਰੀਆਂ ਪ੍ਰਤੀ ਆਪਣੀ ਨਫ਼ਰਤ ਜ਼ਾਹਰ ਕਰਦਾ ਹੈ,+ਉਹ ਤਾਕਤਵਰਾਂ ਨੂੰ ਕਮਜ਼ੋਰ ਕਰ ਦਿੰਦਾ ਹੈ;*
22 ਉਹ ਹਨੇਰੇ ਵਿੱਚੋਂ ਡੂੰਘੀਆਂ ਗੱਲਾਂ ਨੂੰ ਜ਼ਾਹਰ ਕਰ ਦਿੰਦਾ ਹੈ,+ਉਹ ਘੁੱਪ ਹਨੇਰੇ ਨੂੰ ਚਾਨਣ ਵਿਚ ਲੈ ਆਉਂਦਾ ਹੈ;
23 ਉਹ ਕੌਮਾਂ ਨੂੰ ਤਕੜਾ ਕਰਦਾ ਹੈ ਤਾਂਕਿ ਉਨ੍ਹਾਂ ਨੂੰ ਨਾਸ਼ ਕਰੇ;ਉਹ ਕੌਮਾਂ ਨੂੰ ਵਧਾਉਂਦਾ ਹੈ ਤਾਂਕਿ ਉਨ੍ਹਾਂ ਨੂੰ ਗ਼ੁਲਾਮੀ ਵਿਚ ਲੈ ਜਾਵੇ।
24 ਉਹ ਲੋਕਾਂ ਦੇ ਆਗੂਆਂ ਦੀ ਸਮਝ* ਨੂੰ ਖੋਹ ਲੈਂਦਾ ਹੈਅਤੇ ਉਨ੍ਹਾਂ ਨੂੰ ਵੀਰਾਨ ਇਲਾਕੇ ਵਿਚ ਭਟਕਣ ਲਈ ਛੱਡ ਦਿੰਦਾ ਹੈ।+
25 ਉਹ ਹਨੇਰੇ ਵਿਚ ਟੋਂਹਦੇ ਫਿਰਦੇ ਹਨ,+ ਹਾਂ, ਉੱਥੇ ਜਿੱਥੇ ਰੌਸ਼ਨੀ ਨਹੀਂ ਹੈ;ਉਹ ਉਨ੍ਹਾਂ ਨੂੰ ਸ਼ਰਾਬੀਆਂ ਵਾਂਗ ਭਟਕਾਉਂਦਾ ਹੈ।+
ਫੁਟਨੋਟ
^ ਇਬ, “ਤੁਸੀਂ ਹੀ ਉਹ ਲੋਕ ਹੋ।”
^ ਇਬ, “ਮਨ।”
^ ਜਾਂ, “ਤਿਲਕਦੇ।”
^ ਜਾਂ ਸੰਭਵ ਹੈ, “ਨਾਲ ਗੱਲ ਕਰ।”
^ ਇਬ, “ਤਾਲੂ।”
^ ਜਾਂ, “ਦਾ ਸਭ ਕੁਝ ਲਾਹ ਲੈਂਦਾ ਹੈ।”
^ ਜਾਂ, “ਬਜ਼ੁਰਗਾਂ ਦੀ।”
^ ਇਬ, “ਤਾਕਤਵਰਾਂ ਦਾ ਕਮਰਬੰਦ ਖੋਲ੍ਹ ਦਿੰਦਾ ਹੈ।”
^ ਇਬ, “ਮਨ।”