ਜ਼ਬੂਰ 101:1-8

  • ਇਕ ਰਾਜਾ ਖਰੇ ਮਨ ਨਾਲ ਚੱਲਦਾ ਹੈ

    • ‘ਮੈਂ ਘਮੰਡੀਆਂ ਨੂੰ ਬਰਦਾਸ਼ਤ ਨਹੀਂ ਕਰਾਂਗਾ’ (5)

    • ‘ਮੈਂ ਵਫ਼ਾਦਾਰ ਸੇਵਕਾਂ ਉੱਤੇ ਮਿਹਰ ਕਰਾਂਗਾ’ (6)

ਦਾਊਦ ਦਾ ਜ਼ਬੂਰ। 101  ਹੇ ਯਹੋਵਾਹ, ਮੈਂ ਗੀਤ ਗਾ ਕੇ ਤੇਰੇ ਅਟੱਲ ਪਿਆਰ ਅਤੇ ਨਿਆਂ ਦੀਆਂ ਸਿਫ਼ਤਾਂ ਕਰਾਂਗਾ। ਹਾਂ, ਮੈਂ ਤੇਰਾ ਗੁਣਗਾਨ ਕਰਾਂਗਾ।*   ਮੈਂ ਸਮਝਦਾਰੀ ਤੋਂ ਕੰਮ ਲਵਾਂਗਾ ਅਤੇ ਬੇਦਾਗ਼ ਰਹਾਂਗਾ। ਤੂੰ ਕਦੋਂ ਮੇਰੇ ਕੋਲ ਆਏਂਗਾ? ਮੈਂ ਆਪਣੇ ਘਰ ਵਿਚ ਖਰੇ ਮਨ+ ਨਾਲ ਚੱਲਾਂਗਾ।   ਮੈਂ ਆਪਣੀਆਂ ਅੱਖਾਂ ਸਾਮ੍ਹਣੇ ਕੋਈ ਵੀ ਵਿਅਰਥ ਚੀਜ਼ ਨਹੀਂ ਰੱਖਾਂਗਾ। ਮੈਂ ਉਨ੍ਹਾਂ ਲੋਕਾਂ ਦੇ ਕੰਮਾਂ ਨਾਲ ਨਫ਼ਰਤ ਕਰਦਾ ਹਾਂ ਜੋ ਸਹੀ ਰਾਹ ਤੋਂ ਭਟਕ ਗਏ ਹਨ;+ਮੈਂ ਉਨ੍ਹਾਂ ਨਾਲ ਕੋਈ ਵਾਸਤਾ ਨਹੀਂ ਰੱਖਾਂਗਾ।   ਮੈਂ ਖੋਟੇ ਦਿਲ ਵਾਲਿਆਂ ਤੋਂ ਦੂਰ ਰਹਿੰਦਾ ਹਾਂ;ਮੈਂ ਕਿਸੇ ਵੀ ਬੁਰੇ ਕੰਮ ਵਿਚ ਸ਼ਾਮਲ ਨਹੀਂ ਹੁੰਦਾ।*   ਜਿਹੜਾ ਪਿੱਠ ਪਿੱਛੇ ਆਪਣੇ ਗੁਆਂਢੀ ਦੀ ਬਦਨਾਮੀ ਕਰਦਾ ਹੈ,+ਮੈਂ ਉਸ ਦਾ ਮੂੰਹ ਬੰਦ ਕਰ ਦਿਆਂਗਾ।* ਮੈਂ ਘਮੰਡੀ ਅੱਖਾਂ ਅਤੇ ਹੰਕਾਰੀ ਦਿਲ ਨੂੰ ਬਰਦਾਸ਼ਤ ਨਹੀਂ ਕਰਾਂਗਾ।   ਮੈਂ ਧਰਤੀ ’ਤੇ ਰਹਿੰਦੇ ਵਫ਼ਾਦਾਰ ਸੇਵਕਾਂ ਉੱਤੇ ਮਿਹਰ ਕਰਾਂਗਾਤਾਂਕਿ ਉਹ ਮੇਰੇ ਨਾਲ ਵੱਸਣ। ਜਿਹੜਾ ਖਰੇ ਮਨ ਨਾਲ ਚੱਲਦਾ ਹੈ,* ਉਹ ਮੇਰੀ ਸੇਵਾ ਕਰੇਗਾ।   ਕੋਈ ਵੀ ਧੋਖੇਬਾਜ਼ ਮੇਰੇ ਘਰ ਵਿਚ ਨਹੀਂ ਵੱਸੇਗਾਅਤੇ ਕੋਈ ਵੀ ਝੂਠਾ ਮੇਰੇ ਸਾਮ੍ਹਣੇ ਖੜ੍ਹਾ ਨਹੀਂ ਹੋਵੇਗਾ।   ਮੈਂ ਰੋਜ਼ ਸਵੇਰੇ ਧਰਤੀ ਦੇ ਸਾਰੇ ਦੁਸ਼ਟਾਂ ਨੂੰ ਖ਼ਾਮੋਸ਼ ਕਰਾਂਗਾ,*ਮੈਂ ਯਹੋਵਾਹ ਦੇ ਸ਼ਹਿਰ ਵਿੱਚੋਂ ਸਾਰੇ ਬੁਰੇ ਕੰਮ ਕਰਨ ਵਾਲਿਆਂ ਨੂੰ ਖ਼ਤਮ ਕਰ ਦਿਆਂਗਾ।+

ਫੁਟਨੋਟ

ਜਾਂ, “ਸੰਗੀਤ ਵਜਾ ਕੇ ਗੁਣਗਾਨ ਕਰਾਂਗਾ।”
ਇਬ, “ਨੂੰ ਨਹੀਂ ਜਾਣਦਾ।”
ਜਾਂ, “ਖ਼ਤਮ ਕਰ ਦਿਆਂਗਾ।”
ਜਾਂ, “ਜਿਹੜਾ ਬੇਦਾਗ਼ ਰਹਿੰਦਾ ਹੈ।”
ਜਾਂ, “ਮਿਟਾ ਦਿਆਂਗਾ।”