ਜ਼ਬੂਰ 103:1-22
ਦਾਊਦ ਦਾ ਜ਼ਬੂਰ।
103 ਹੇ ਮੇਰੀ ਜਾਨ, ਯਹੋਵਾਹ ਦੀ ਮਹਿਮਾ ਕਰ;ਮੇਰਾ ਤਨ-ਮਨ ਉਸ ਦੇ ਪਵਿੱਤਰ ਨਾਂ ਦੀ ਮਹਿਮਾ ਕਰੇ।
2 ਹੇ ਮੇਰੀ ਜਾਨ, ਯਹੋਵਾਹ ਦੀ ਮਹਿਮਾ ਕਰ;ਉਸ ਦੇ ਸਾਰੇ ਉਪਕਾਰਾਂ ਨੂੰ ਕਦੇ ਨਾ ਭੁੱਲ।+
3 ਉਹ ਮੇਰੀਆਂ ਸਾਰੀਆਂ ਗ਼ਲਤੀਆਂ ਮਾਫ਼ ਕਰਦਾ ਹੈ+ਅਤੇ ਮੇਰੀਆਂ ਸਾਰੀਆਂ ਬੀਮਾਰੀਆਂ ਦਾ ਇਲਾਜ ਕਰਦਾ ਹੈ;+
4 ਉਹ ਮੇਰੀ ਜਾਨ ਨੂੰ ਟੋਏ* ਵਿੱਚੋਂ ਕੱਢਦਾ ਹੈ+ਅਤੇ ਉਹ ਮੇਰੇ ਸਿਰ ’ਤੇ ਅਟੱਲ ਪਿਆਰ ਅਤੇ ਦਇਆ ਦਾ ਤਾਜ ਰੱਖਦਾ ਹੈ।+
5 ਉਹ ਮੈਨੂੰ ਸਾਰੀ ਜ਼ਿੰਦਗੀ ਚੰਗੀਆਂ ਚੀਜ਼ਾਂ ਨਾਲ ਰਜਾਉਂਦਾ ਹੈ+ਤਾਂਕਿ ਮੈਂ ਇਕ ਉਕਾਬ ਵਾਂਗ ਜਵਾਨ ਅਤੇ ਫੁਰਤੀਲਾ ਰਹਾਂ।+
6 ਯਹੋਵਾਹ ਸਾਰੇ ਦੱਬੇ-ਕੁਚਲੇ ਲੋਕਾਂ ਦੀ ਖ਼ਾਤਰ ਸਹੀ ਕੰਮ ਕਰਦਾ ਹੈ+ਅਤੇ ਉਨ੍ਹਾਂ ਨਾਲ ਇਨਸਾਫ਼ ਕਰਦਾ ਹੈ।+
7 ਉਸ ਨੇ ਮੂਸਾ ਨੂੰ ਆਪਣੇ ਰਾਹ ਦੱਸੇ ਸੀ+ਅਤੇ ਇਜ਼ਰਾਈਲ ਦੇ ਪੁੱਤਰਾਂ ’ਤੇ ਆਪਣੇ ਕੰਮ ਜ਼ਾਹਰ ਕੀਤੇ ਸੀ।+
8 ਯਹੋਵਾਹ ਦਇਆਵਾਨ ਅਤੇ ਰਹਿਮਦਿਲ* ਹੈ,+ਉਹ ਛੇਤੀ ਗੁੱਸਾ ਨਹੀਂ ਕਰਦਾ ਅਤੇ ਉਹ ਅਟੱਲ ਪਿਆਰ ਨਾਲ ਭਰਪੂਰ ਹੈ।+
9 ਉਹ ਹਮੇਸ਼ਾ ਗ਼ਲਤੀਆਂ ਨਹੀਂ ਲੱਭਦਾ ਰਹੇਗਾ+ਅਤੇ ਨਾ ਹੀ ਸਦਾ ਗੁੱਸੇ ਰਹੇਗਾ।+
10 ਉਹ ਸਾਡੇ ਪਾਪਾਂ ਮੁਤਾਬਕ ਸਾਡੇ ਨਾਲ ਪੇਸ਼ ਨਹੀਂ ਆਇਆ+ਅਤੇ ਨਾ ਹੀ ਸਾਡੀਆਂ ਗ਼ਲਤੀਆਂ ਮੁਤਾਬਕ ਸਾਨੂੰ ਸਜ਼ਾ ਦਿੱਤੀ।+
11 ਜਿੰਨਾ ਆਕਾਸ਼ ਧਰਤੀ ਤੋਂ ਉੱਚਾ ਹੈ,ਉੱਨਾ ਹੀ ਉਹ ਆਪਣੇ ਡਰਨ ਵਾਲਿਆਂ ਨਾਲ ਅਟੱਲ ਪਿਆਰ ਕਰਦਾ ਹੈ।+
12 ਜਿੰਨਾ ਪੂਰਬ ਪੱਛਮ ਤੋਂ ਦੂਰ ਹੈ,ਉੱਨੇ ਹੀ ਉਸ ਨੇ ਸਾਡੇ ਅਪਰਾਧ ਸਾਡੇ ਤੋਂ ਦੂਰ ਸੁੱਟ ਦਿੱਤੇ ਹਨ।+
13 ਜਿਵੇਂ ਇਕ ਪਿਤਾ ਆਪਣੇ ਪੁੱਤਰਾਂ ’ਤੇ ਰਹਿਮ ਕਰਦਾ ਹੈ,ਉਸੇ ਤਰ੍ਹਾਂ ਯਹੋਵਾਹ ਨੇ ਆਪਣੇ ਡਰਨ ਵਾਲਿਆਂ ’ਤੇ ਰਹਿਮ ਕੀਤਾ+
14 ਕਿਉਂਕਿ ਉਹ ਸਾਡੀ ਰਚਨਾ ਨੂੰ ਚੰਗੀ ਤਰ੍ਹਾਂ ਜਾਣਦਾ ਹੈ,+ਉਸ ਨੂੰ ਯਾਦ ਹੈ ਕਿ ਅਸੀਂ ਮਿੱਟੀ ਹੀ ਹਾਂ।+
15 ਮਰਨਹਾਰ ਇਨਸਾਨ ਦੀ ਜ਼ਿੰਦਗੀ ਘਾਹ ਵਰਗੀ ਹੈ;+ਉਹ ਜੰਗਲੀ ਫੁੱਲ ਵਾਂਗ ਖਿੜਦਾ ਹੈ।+
16 ਪਰ ਜਦ ਤੇਜ਼ ਹਵਾ ਵਗਦੀ ਹੈ, ਤਾਂ ਉਹ ਝੜ ਜਾਂਦਾ ਹੈਜਿਵੇਂ ਉਹ ਕਦੇ ਖਿੜਿਆ ਹੀ ਨਾ ਹੋਵੇ।*
17 ਪਰ ਜਿਹੜੇ ਯਹੋਵਾਹ ਤੋਂ ਡਰਦੇ ਹਨਉਹ ਉਨ੍ਹਾਂ ਨਾਲ ਹਮੇਸ਼ਾ-ਹਮੇਸ਼ਾ* ਅਟੱਲ ਪਿਆਰ ਕਰਦਾ ਰਹੇਗਾ+ਅਤੇ ਉਨ੍ਹਾਂ ਦੇ ਬੱਚਿਆਂ ਦੇ ਬੱਚਿਆਂ ਨਾਲ ਆਪਣੇ ਧਰਮੀ ਅਸੂਲਾਂ ਮੁਤਾਬਕ ਪੇਸ਼ ਆਵੇਗਾ।+
18 ਉਨ੍ਹਾਂ ਨਾਲ ਵੀ ਜਿਹੜੇ ਉਸ ਦੇ ਇਕਰਾਰ ਦੀ ਪਾਲਣਾ ਕਰਦੇ ਹਨ+ਅਤੇ ਜਿਹੜੇ ਉਸ ਦੇ ਆਦੇਸ਼ਾਂ ਨੂੰ ਧਿਆਨ ਨਾਲ ਮੰਨਦੇ ਹਨ।
19 ਯਹੋਵਾਹ ਨੇ ਸਵਰਗ ਵਿਚ ਆਪਣਾ ਸਿੰਘਾਸਣ ਮਜ਼ਬੂਤੀ ਨਾਲ ਕਾਇਮ ਕੀਤਾ ਹੈ+ਅਤੇ ਹਰ ਚੀਜ਼ ਉੱਤੇ ਉਸ ਦੀ ਹਕੂਮਤ ਹੈ।+
20 ਹੇ ਉਸ ਦੇ ਤਾਕਤਵਰ ਦੂਤੋ, ਯਹੋਵਾਹ ਦੀ ਮਹਿਮਾ ਕਰੋ,+ਤੁਸੀਂ ਜਿਹੜੇ ਉਸ ਦੀ ਆਗਿਆ ਦੀ ਪਾਲਣਾ ਕਰਦੇ ਹੋ+ ਅਤੇ ਉਸ ਦਾ ਹੁਕਮ ਮੰਨਦੇ ਹੋ।
21 ਹੇ ਉਸ ਦੇ ਸਾਰੇ ਫ਼ੌਜੀਓ,+ ਯਹੋਵਾਹ ਦੀ ਮਹਿਮਾ ਕਰੋ,ਹਾਂ, ਉਸ ਦੇ ਸੇਵਕੋ ਤੁਸੀਂ ਜਿਹੜੇ ਉਸ ਦੀ ਇੱਛਾ ਪੂਰੀ ਕਰਦੇ ਹੋ।+
22 ਹੇ ਸਾਰੀ ਸ੍ਰਿਸ਼ਟੀ, ਉਸ ਦੇ ਰਾਜ ਦੇ ਕੋਨੇ-ਕੋਨੇ ਵਿਚਯਹੋਵਾਹ ਦੀ ਮਹਿਮਾ ਕਰ,ਮੇਰਾ ਤਨ-ਮਨ ਯਹੋਵਾਹ ਦੀ ਮਹਿਮਾ ਕਰੇ।
ਫੁਟਨੋਟ
^ ਜਾਂ, “ਕਬਰ।”
^ ਜਾਂ, “ਹਮਦਰਦ।”
^ ਇਬ, “ਉਸ ਦੀ ਜਗ੍ਹਾ ਉਸ ਨੂੰ ਦੁਬਾਰਾ ਨਹੀਂ ਦੇਖੇਗੀ।”
^ ਜਾਂ, “ਅਨੰਤ ਕਾਲ ਤੋਂ ਅਨੰਤ ਕਾਲ ਤਕ।”