ਜ਼ਬੂਰ 120:1-7
ਚੜ੍ਹਾਈ ਚੜ੍ਹਨ ਵੇਲੇ ਦਾ ਗੀਤ।*
120 ਮੈਂ ਬਿਪਤਾ ਦੇ ਵੇਲੇ ਯਹੋਵਾਹ ਨੂੰ ਪੁਕਾਰਿਆ+ਅਤੇ ਉਸ ਨੇ ਮੈਨੂੰ ਜਵਾਬ ਦਿੱਤਾ।+
2 ਹੇ ਯਹੋਵਾਹ, ਮੈਨੂੰ ਝੂਠੇ ਬੁੱਲ੍ਹਾਂਅਤੇ ਫ਼ਰੇਬੀ ਜ਼ਬਾਨ ਤੋਂ ਬਚਾ।
3 ਹੇ ਫ਼ਰੇਬੀ ਜ਼ਬਾਨੇ,+ ਤੈਨੂੰ ਪਤਾ ਪਰਮੇਸ਼ੁਰ ਤੇਰੇ ਨਾਲ ਕੀ ਕਰੇਗਾਅਤੇ ਉਹ ਤੈਨੂੰ ਕਿਵੇਂ ਸਜ਼ਾ ਦੇਵੇਗਾ?
4 ਯੋਧੇ ਦੇ ਤਿੱਖੇ ਤੀਰਾਂ+ ਨਾਲਅਤੇ ਲੱਕੜ ਦੇ ਭਖਦੇ ਕੋਲਿਆਂ+ ਨਾਲ।
5 ਹਾਇ ਮੇਰੇ ’ਤੇ! ਮੈਂ ਮਸ਼ੇਕ+ ਵਿਚ ਇਕ ਪਰਦੇਸੀ ਵਜੋਂ ਰਹਿੰਦਾ ਹਾਂ!
ਮੈਂ ਕੇਦਾਰ+ ਦੇ ਤੰਬੂਆਂ ਵਿਚ ਵੱਸਦਾ ਹਾਂ।
6 ਮੈਂ ਉਨ੍ਹਾਂ ਲੋਕਾਂ ਨਾਲ ਲੰਬੇ ਸਮੇਂ ਤੋਂ ਰਹਿ ਰਿਹਾ ਹਾਂਜਿਹੜੇ ਸ਼ਾਂਤੀ ਨਾਲ ਨਫ਼ਰਤ ਕਰਦੇ ਹਨ।+
7 ਮੈਂ ਸ਼ਾਂਤੀ ਚਾਹੁੰਦਾ ਹਾਂ, ਪਰ ਮੈਂ ਜਦੋਂ ਵੀ ਗੱਲ ਕਰਦਾ ਹਾਂ,ਤਾਂ ਉਹ ਲੜਨ ਲਈ ਤਿਆਰ ਹੋ ਜਾਂਦੇ ਹਨ।