ਜ਼ਬੂਰ 48:1-14

  • ਮਹਾਨ ਰਾਜੇ ਦਾ ਸ਼ਹਿਰ ਸੀਓਨ

    • ਸਾਰੀ ਧਰਤੀ ਲਈ ਖ਼ੁਸ਼ੀ ਦਾ ਕਾਰਨ (2)

    • ਸ਼ਹਿਰ ਅਤੇ ਇਸ ਦੇ ਬੁਰਜਾਂ ’ਤੇ ਗੌਰ ਕਰੋ (11-13)

ਕੋਰਹ ਦੇ ਪੁੱਤਰਾਂ+ ਦਾ ਜ਼ਬੂਰ। 48  ਸਾਡੇ ਪਰਮੇਸ਼ੁਰ ਦੇ ਸ਼ਹਿਰ ਵਿਚ, ਹਾਂ, ਆਪਣੇ ਪਵਿੱਤਰ ਪਹਾੜ ਉੱਤੇਯਹੋਵਾਹ ਮਹਾਨ ਹੈ ਅਤੇ ਉਹੀ ਮਹਿਮਾ ਦਾ ਹੱਕਦਾਰ ਹੈ।   ਦੂਰ ਉੱਤਰ ਵਿਚ ਖ਼ੂਬਸੂਰਤ ਅਤੇ ਉੱਚਾ ਸੀਓਨ ਪਹਾੜ,ਜੋ ਮਹਾਨ ਰਾਜੇ ਦਾ ਸ਼ਹਿਰ ਹੈ+ਸਾਰੀ ਧਰਤੀ ਲਈ ਖ਼ੁਸ਼ੀ ਦਾ ਕਾਰਨ ਹੈ।+   ਉਸ ਦੇ ਪੱਕੇ ਬੁਰਜਾਂ ਵਿਚ,ਪਰਮੇਸ਼ੁਰ ਨੇ ਜ਼ਾਹਰ ਕੀਤਾ ਹੈ ਕਿ ਉਹ ਇਕ ਮਜ਼ਬੂਤ ਪਨਾਹ* ਹੈ।+   ਦੇਖੋ! ਰਾਜੇ ਇਕੱਠੇ ਹੋਏ ਹਨ;*ਉਹ ਇਕੱਠੇ ਅੱਗੇ ਵਧੇ ਹਨ।   ਜਦੋਂ ਉਨ੍ਹਾਂ ਨੇ ਸ਼ਹਿਰ ਨੂੰ ਦੇਖਿਆ, ਤਾਂ ਉਹ ਹੈਰਾਨ ਰਹਿ ਗਏ। ਉਹ ਘਬਰਾ ਗਏ ਤੇ ਡਰ ਦੇ ਮਾਰੇ ਭੱਜ ਗਏ।   ਉੱਥੇ ਉਨ੍ਹਾਂ ਉੱਤੇ ਦਹਿਸ਼ਤ ਛਾ ਗਈ,ਉਨ੍ਹਾਂ ਦੀ ਹਾਲਤ ਜਣਨ-ਪੀੜਾਂ ਨਾਲ ਤੜਫ ਰਹੀ ਔਰਤ ਵਰਗੀ ਸੀ।   ਤੂੰ ਪੂਰਬ ਤੋਂ ਵਗਦੀ ਹਨੇਰੀ ਨਾਲ ਤਰਸ਼ੀਸ਼ ਦੇ ਜਹਾਜ਼ਾਂ ਨੂੰ ਤੋੜ ਦਿੰਦਾ ਹੈਂ।   ਆਪਣੇ ਪਰਮੇਸ਼ੁਰ, ਹਾਂ, ਸੈਨਾਵਾਂ ਦੇ ਪਰਮੇਸ਼ੁਰ ਯਹੋਵਾਹ ਦੇ ਸ਼ਹਿਰ ਵਿਚਅਸੀਂ ਉਹ ਸਭ ਕੁਝ ਆਪਣੀ ਅੱਖੀਂ ਦੇਖ ਲਿਆ ਹੈ ਜੋ ਅਸੀਂ ਸੁਣਿਆ ਸੀ। ਪਰਮੇਸ਼ੁਰ ਸ਼ਹਿਰ ਨੂੰ ਹਮੇਸ਼ਾ ਲਈ ਮਜ਼ਬੂਤੀ ਨਾਲ ਕਾਇਮ ਰੱਖੇਗਾ।+ (ਸਲਹ)   ਹੇ ਪਰਮੇਸ਼ੁਰ, ਅਸੀਂ ਤੇਰੇ ਮੰਦਰ ਵਿਚ,ਤੇਰੇ ਅਟੱਲ ਪਿਆਰ ’ਤੇ ਸੋਚ-ਵਿਚਾਰ ਕਰਦੇ ਹਾਂ।+ 10  ਹੇ ਪਰਮੇਸ਼ੁਰ, ਜਿਵੇਂ ਹਰ ਪਾਸੇ ਲੋਕ ਤੇਰਾ ਨਾਂ ਜਾਣਦੇ ਹਨਉਸੇ ਤਰ੍ਹਾਂ ਧਰਤੀ ਦੇ ਕੋਨੇ-ਕੋਨੇ ਵਿਚ ਤੇਰੀ ਵਡਿਆਈ ਹੋ ਰਹੀ ਹੈ।+ ਤੂੰ ਹਮੇਸ਼ਾ ਆਪਣੀ ਤਾਕਤ* ਸਹੀ ਕੰਮਾਂ ਲਈ ਵਰਤਦਾ ਹੈਂ।+ 11  ਸੀਓਨ ਪਹਾੜ+ ਖ਼ੁਸ਼ੀਆਂ ਮਨਾਏ,ਯਹੂਦਾਹ ਦੇ ਨਗਰ* ਤੇਰੇ ਕਾਨੂੰਨ ਕਰਕੇ ਬਾਗ਼-ਬਾਗ਼ ਹੋਣ।+ 12  ਸੀਓਨ ਦੇ ਆਲੇ-ਦੁਆਲੇ, ਹਾਂ, ਇਸ ਦੇ ਚਾਰੇ ਪਾਸੇ ਚੱਕਰ ਲਾਓ;ਇਸ ਦੇ ਬੁਰਜਾਂ ਨੂੰ ਗਿਣੋ।+ 13  ਇਸ ਦੀਆਂ ਮਜ਼ਬੂਤ ਕੰਧਾਂ+ ਨੂੰ ਧਿਆਨ ਨਾਲ ਦੇਖੋ। ਇਸ ਦੇ ਮਜ਼ਬੂਤ ਬੁਰਜਾਂ ’ਤੇ ਗੌਰ ਕਰੋਤਾਂਕਿ ਤੁਸੀਂ ਇਸ ਬਾਰੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਦੱਸ ਸਕੋ 14  ਕਿਉਂਕਿ ਯੁਗੋ-ਯੁਗ ਉਹੀ ਸਾਡਾ ਪਰਮੇਸ਼ੁਰ ਹੈ।+ ਉਹ ਹਮੇਸ਼ਾ* ਸਾਡੀ ਅਗਵਾਈ ਕਰੇਗਾ।+

ਫੁਟਨੋਟ

ਜਾਂ, “ਸੁਰੱਖਿਆ ਦੀ ਉੱਚੀ ਥਾਂ।”
ਜਾਂ, “ਸਮਾਂ ਤੈਅ ਕਰ ਕੇ ਮਿਲੇ ਹਨ।”
ਇਬ, “ਸੱਜਾ ਹੱਥ।”
ਇਬ, “ਧੀਆਂ।”
ਜਾਂ ਸੰਭਵ ਹੈ, “ਸਾਡੇ ਮਰਨ ਤਕ।”