ਜ਼ਬੂਰ 50:1-23
ਆਸਾਫ਼+ ਦਾ ਜ਼ਬੂਰ।
50 ਸਾਰੇ ਦੇਵਤਿਆਂ ਤੋਂ ਮਹਾਨ ਪਰਮੇਸ਼ੁਰ ਯਹੋਵਾਹ+ ਬੋਲਿਆ ਹੈ;ਉਹ ਪੂਰਬ ਤੋਂ ਲੈ ਕੇ ਪੱਛਮ ਤਕ*ਪੂਰੀ ਧਰਤੀ ਨੂੰ ਆਉਣ ਦਾ ਸੱਦਾ ਦਿੰਦਾ ਹੈ।
2 ਪਰਮੇਸ਼ੁਰ ਸੀਓਨ ਤੋਂ ਜਿਸ ਦੀ ਖ਼ੂਬਸੂਰਤੀ ਬੇਮਿਸਾਲ* ਹੈ,+ ਆਪਣਾ ਨੂਰ ਚਮਕਾਉਂਦਾ ਹੈ
3 ਸਾਡਾ ਪਰਮੇਸ਼ੁਰ ਆਵੇਗਾ ਅਤੇ ਉਹ ਖ਼ਾਮੋਸ਼ ਨਹੀਂ ਰਹੇਗਾ+ਕਿਉਂਕਿ ਉਸ ਦੇ ਅੱਗੇ ਭਸਮ ਕਰ ਦੇਣ ਵਾਲੀ ਅੱਗ ਹੈ+ਅਤੇ ਉਸ ਦੇ ਆਲੇ-ਦੁਆਲੇ ਤੇਜ਼ ਝੱਖੜ ਝੁੱਲ ਰਿਹਾ ਹੈ।+
4 ਉਹ ਆਕਾਸ਼ ਅਤੇ ਧਰਤੀ ਨੂੰ ਬੁਲਾਉਂਦਾ ਹੈ+ਤਾਂਕਿ ਆਪਣੇ ਲੋਕਾਂ ਦਾ ਨਿਆਂ ਕਰੇ:+
5 “ਮੇਰੇ ਵਫ਼ਾਦਾਰ ਸੇਵਕਾਂ ਨੂੰ ਮੇਰੇ ਕੋਲ ਇਕੱਠੇ ਕਰੋ,ਜਿਨ੍ਹਾਂ ਨੇ ਬਲੀਦਾਨ ਚੜ੍ਹਾ ਕੇ ਮੇਰੇ ਨਾਲ ਇਕਰਾਰ ਕੀਤਾ ਹੈ।”+
6 ਆਕਾਸ਼ ਉਸ ਦੇ ਨਿਆਂ ਦਾ ਐਲਾਨ ਕਰਦੇ ਹਨਕਿਉਂਕਿ ਪਰਮੇਸ਼ੁਰ ਖ਼ੁਦ ਨਿਆਂਕਾਰ ਹੈ।+ (ਸਲਹ)
7 “ਹੇ ਮੇਰੀ ਪਰਜਾ, ਮੈਂ ਜੋ ਕਹਿ ਰਿਹਾ ਹਾਂ, ਸੁਣ;ਹੇ ਇਜ਼ਰਾਈਲ, ਮੈਂ ਤੇਰੇ ਵਿਰੁੱਧ ਗਵਾਹੀ ਦਿੰਦਾ ਹਾਂ।+
ਮੈਂ ਪਰਮੇਸ਼ੁਰ ਹਾਂ, ਤੇਰਾ ਪਰਮੇਸ਼ੁਰ।+
8 ਮੈਂ ਤੇਰੇ ਬਲੀਦਾਨਾਂ ਕਰਕੇ ਤੈਨੂੰ ਨਹੀਂ ਤਾੜਦਾ,ਨਾ ਹੀ ਤੇਰੀਆਂ ਹੋਮ-ਬਲ਼ੀਆਂ ਕਰਕੇ ਜਿਹੜੀਆਂ ਹਮੇਸ਼ਾ ਮੇਰੇ ਸਾਮ੍ਹਣੇ ਹਨ।+
9 ਮੈਨੂੰ ਤੇਰੇ ਘਰ ਦੇ ਬਲਦਾਂ ਦੀ ਕੋਈ ਲੋੜ ਨਹੀਂਅਤੇ ਨਾ ਹੀ ਤੇਰੇ ਵਾੜਿਆਂ ਦੇ ਬੱਕਰਿਆਂ ਦੀ।+
10 ਸਾਰੇ ਜੰਗਲੀ ਜਾਨਵਰ ਮੇਰੇ ਹੀ ਹਨ,+ਨਾਲੇ ਸਾਰੇ ਪਹਾੜਾਂ ਦੇ ਜਾਨਵਰ ਵੀ।
11 ਮੈਂ ਪਹਾੜਾਂ ਦੇ ਹਰੇਕ ਪੰਛੀ ਨੂੰ ਜਾਣਦਾ ਹਾਂ;+ਨਾਲੇ ਮੈਦਾਨ ਦੇ ਅਣਗਿਣਤ ਜਾਨਵਰ ਵੀ ਮੇਰੇ ਹਨ।
12 ਜੇ ਮੈਨੂੰ ਕਦੇ ਭੁੱਖ ਲੱਗੀ, ਤਾਂ ਮੈਂ ਤੈਨੂੰ ਨਹੀਂ ਕਹਾਂਗਾਕਿਉਂਕਿ ਉਪਜਾਊ ਜ਼ਮੀਨ ਅਤੇ ਇਸ ਵਿਚਲੀ ਹਰ ਚੀਜ਼ ਮੇਰੀ ਹੈ।+
13 ਕੀ ਮੈਂ ਬਲਦਾਂ ਦਾ ਮਾਸ ਖਾਵਾਂਗਾਅਤੇ ਬੱਕਰੀਆਂ ਦਾ ਲਹੂ ਪੀਵਾਂਗਾ?+
14 ਪਰਮੇਸ਼ੁਰ ਨੂੰ ਧੰਨਵਾਦ ਦਾ ਬਲੀਦਾਨ ਚੜ੍ਹਾਓ+ਅਤੇ ਅੱਤ ਮਹਾਨ ਸਾਮ੍ਹਣੇ ਆਪਣੀਆਂ ਸੁੱਖਣਾਂ ਪੂਰੀਆਂ ਕਰੋ;+
15 ਬਿਪਤਾ ਦੇ ਵੇਲੇ ਮੈਨੂੰ ਪੁਕਾਰ।+
ਮੈਂ ਤੈਨੂੰ ਬਚਾਵਾਂਗਾ ਅਤੇ ਤੂੰ ਮੇਰੀ ਮਹਿਮਾ ਕਰੇਂਗਾ।”+
16 ਪਰ ਪਰਮੇਸ਼ੁਰ ਦੁਸ਼ਟ ਨੂੰ ਕਹਿੰਦਾ ਹੈ:
“ਤੈਨੂੰ ਮੇਰੇ ਨਿਯਮਾਂ ਬਾਰੇ ਬੋਲਣ ਦਾਜਾਂ ਮੇਰੇ ਇਕਰਾਰ+ ਬਾਰੇ ਗੱਲ ਕਰਨ ਦਾ ਹੱਕ ਕਿਸ ਨੇ ਦਿੱਤਾ?+
17 ਕਿਉਂਕਿ ਤੂੰ ਅਨੁਸ਼ਾਸਨ* ਤੋਂ ਨਫ਼ਰਤ ਕਰਦਾ ਹੈਂਅਤੇ ਮੇਰੀਆਂ ਗੱਲਾਂ ਤੋਂ ਵਾਰ-ਵਾਰ ਮੂੰਹ ਫੇਰ ਲੈਂਦਾ ਹੈਂ।*+
18 ਜਦੋਂ ਤੂੰ ਕਿਸੇ ਚੋਰ ਨੂੰ ਦੇਖਦਾ ਹੈਂ, ਤਾਂ ਤੂੰ ਉਸ ਨੂੰ ਸਹੀ ਠਹਿਰਾਉਂਦਾ ਹੈਂ,*+ਤੂੰ ਹਰਾਮਕਾਰਾਂ ਨਾਲ ਸੰਗਤ ਕਰਦਾ ਹੈਂ।
19 ਤੂੰ ਆਪਣਾ ਮੂੰਹ ਬੁਰੀਆਂ ਗੱਲਾਂ ਫੈਲਾਉਣ ਲਈ ਖੋਲ੍ਹਦਾ ਹੈਂਅਤੇ ਤੇਰੀ ਜ਼ਬਾਨ ’ਤੇ ਹਮੇਸ਼ਾ ਧੋਖੇ ਭਰੀਆਂ ਗੱਲਾਂ ਰਹਿੰਦੀਆਂ ਹਨ।+
20 ਤੂੰ ਦੂਜਿਆਂ ਨਾਲ ਬੈਠ ਕੇ ਆਪਣੇ ਭਰਾ ਖ਼ਿਲਾਫ਼ ਬੋਲਦਾ ਹੈਂ;+ਤੂੰ ਆਪਣੇ ਭਰਾ ਦੀਆਂ ਕਮੀਆਂ ਦੂਜਿਆਂ ਸਾਮ੍ਹਣੇ ਜ਼ਾਹਰ ਕਰਦਾ ਹੈਂ।*
21 ਜਦ ਤੂੰ ਇਹ ਸਭ ਕੀਤਾ, ਤਾਂ ਮੈਂ ਖ਼ਾਮੋਸ਼ ਰਿਹਾ,ਇਸ ਲਈ ਤੂੰ ਸੋਚਿਆ ਕਿ ਮੈਂ ਵੀ ਤੇਰੇ ਵਰਗਾ ਹਾਂ।
ਪਰ ਹੁਣ ਮੈਂ ਤੈਨੂੰ ਤਾੜਨਾ ਦਿਆਂਗਾਅਤੇ ਮੈਂ ਤੇਰੇ ਖ਼ਿਲਾਫ਼ ਮੁਕੱਦਮਾ ਲੜਾਂਗਾ।+
22 ਤੂੰ ਜੋ ਪਰਮੇਸ਼ੁਰ ਨੂੰ ਭੁੱਲ ਗਿਆ ਹੈਂ,+ ਇਸ ਗੱਲ ’ਤੇ ਸੋਚ-ਵਿਚਾਰ ਕਰ,ਨਹੀਂ ਤਾਂ ਮੈਂ ਤੇਰੀ ਬੋਟੀ-ਬੋਟੀ ਕਰ ਦਿਆਂਗਾ ਅਤੇ ਤੈਨੂੰ ਬਚਾਉਣ ਵਾਲਾ ਕੋਈ ਨਹੀਂ ਹੋਵੇਗਾ।
23 ਜਿਹੜਾ ਮੈਨੂੰ ਧੰਨਵਾਦ ਦਾ ਬਲੀਦਾਨ ਚੜ੍ਹਾਉਂਦਾ ਹੈ ਉਹ ਮੇਰੀ ਵਡਿਆਈ ਕਰਦਾ ਹੈ+ਅਤੇ ਜਿਹੜਾ ਪੱਕੇ ਇਰਾਦੇ ਨਾਲ ਸਹੀ ਰਾਹ ’ਤੇ ਚੱਲਦਾ ਹੈ,ਮੈਂ ਉਸ ਨੂੰ ਬਚਾਵਾਂਗਾ।”+
ਫੁਟਨੋਟ
^ ਜਾਂ, “ਸੂਰਜ ਦੇ ਚੜ੍ਹਦੇ ਤੋਂ ਲਹਿੰਦੇ ਤਕ।”
^ ਜਾਂ, “ਮੁਕੰਮਲ।”
^ ਇਬ, “ਮੇਰੀਆਂ ਗੱਲਾਂ ਆਪਣੇ ਪਿੱਛੇ ਸੁੱਟਦਾ ਰਹਿੰਦਾ ਹੈਂ।”
^ ਜਾਂ, “ਸਿੱਖਿਆ।”
^ ਜਾਂ ਸੰਭਵ ਹੈ, “ਨਾਲ ਰਲ਼ ਜਾਂਦਾ ਹੈਂ।”
^ ਜਾਂ, “ਨੂੰ ਬਦਨਾਮ ਕਰਦਾ ਹੈਂ।”