ਜ਼ਬੂਰ 75:1-10
-
ਪਰਮੇਸ਼ੁਰ ਬਿਨਾਂ ਪੱਖਪਾਤ ਦੇ ਨਿਆਂ ਕਰਦਾ ਹੈ
-
ਦੁਸ਼ਟਾਂ ਨੂੰ ਯਹੋਵਾਹ ਦੇ ਪਿਆਲੇ ਵਿੱਚੋਂ ਪੀਣਾ ਪਵੇਗਾ (8)
-
ਨਿਰਦੇਸ਼ਕ ਲਈ ਹਿਦਾਇਤ। “ਮੈਨੂੰ ਨਾਸ਼ ਨਾ ਹੋਣ ਦੇਈਂ” ਸੁਰ ਮੁਤਾਬਕ। ਆਸਾਫ਼+ ਦਾ ਗੀਤ।
75 ਅਸੀਂ ਤੇਰਾ ਧੰਨਵਾਦ ਕਰਦੇ ਹਾਂ, ਹੇ ਪਰਮੇਸ਼ੁਰ, ਅਸੀਂ ਤੇਰਾ ਧੰਨਵਾਦ ਕਰਦੇ ਹਾਂ;ਤੂੰ* ਸਾਡੇ ਨੇੜੇ ਹੈਂ+ਅਤੇ ਲੋਕ ਤੇਰੇ ਹੈਰਾਨੀਜਨਕ ਕੰਮਾਂ ਦਾ ਐਲਾਨ ਕਰਦੇ ਹਨ।
2 ਤੂੰ ਕਹਿੰਦਾ ਹੈਂ: “ਜਦੋਂ ਮੈਂ ਨਿਆਂ ਦਾ ਸਮਾਂ ਤੈਅ ਕਰਦਾ ਹਾਂ,ਤਾਂ ਮੈਂ ਬਿਨਾਂ ਪੱਖਪਾਤ ਕੀਤਿਆਂ ਫ਼ੈਸਲਾ ਕਰਦਾ ਹਾਂ।
3 ਜਿਸ ਵੇਲੇ ਧਰਤੀ ਅਤੇ ਇਸ ਦੇ ਵਾਸੀ ਡਰ ਨਾਲ ਥਰ-ਥਰ ਕੰਬ ਰਹੇ ਸਨ,ਉਸ ਵੇਲੇ ਮੈਂ ਹੀ ਧਰਤੀ ਦੇ ਥੰਮ੍ਹਾਂ ਨੂੰ ਮਜ਼ਬੂਤੀ ਨਾਲ ਟਿਕਾਈ ਰੱਖਿਆ।” (ਸਲਹ)
4 ਮੈਂ ਸ਼ੇਖ਼ੀਬਾਜ਼ ਨੂੰ ਕਹਿੰਦਾ ਹਾਂ, “ਸ਼ੇਖ਼ੀਆਂ ਨਾ ਮਾਰ,”ਦੁਸ਼ਟ ਨੂੰ ਕਹਿੰਦਾ ਹਾਂ, “ਆਪਣੀ ਤਾਕਤ ਕਰਕੇ ਆਪਣੇ ਆਪ ਨੂੰ ਉੱਚਾ ਨਾ ਚੁੱਕ।*
5 ਆਪਣੀ ਤਾਕਤ ਕਰਕੇ ਆਪਣੇ ਆਪ ਨੂੰ ਉੱਚਾ ਨਾ ਚੁੱਕ*ਤੇ ਨਾ ਹੀ ਹੰਕਾਰ ਭਰੀਆਂ ਗੱਲਾਂ ਕਰ।
6 ਉੱਚਾ ਰੁਤਬਾ ਦੇਣ ਵਾਲਾ ਪੂਰਬ, ਪੱਛਮ ਜਾਂ ਦੱਖਣ ਵੱਲੋਂ ਨਹੀਂ ਆਉਂਦਾ।
7 ਪਰ ਪਰਮੇਸ਼ੁਰ ਨਿਆਂਕਾਰ ਹੈ।+
ਉਹ ਇਕ ਨੂੰ ਨੀਵਾਂ ਕਰਦਾ ਹੈ ਤੇ ਦੂਜੇ ਨੂੰ ਉੱਚਾ ਚੁੱਕਦਾ ਹੈ।+
8 ਯਹੋਵਾਹ ਦੇ ਹੱਥ ਵਿਚ ਇਕ ਪਿਆਲਾ ਹੈ+ਜਿਸ ਵਿਚ ਮਸਾਲੇਦਾਰ ਦਾਖਰਸ ਝੱਗ ਛੱਡ ਰਿਹਾ ਹੈ,ਉਹ ਧਰਤੀ ਦੇ ਸਾਰੇ ਦੁਸ਼ਟਾਂ ਨੂੰ ਇਹ ਪੀਣ ਲਈ ਦੇਵੇਗਾਅਤੇ ਉਹ ਇਸ ਦੀ ਆਖ਼ਰੀ ਬੂੰਦ ਤਕ ਪੀ ਜਾਣਗੇ।”+
9 ਪਰ ਮੈਂ ਹਮੇਸ਼ਾ ਪਰਮੇਸ਼ੁਰ ਦੇ ਕੰਮਾਂ ਦਾ ਐਲਾਨ ਕਰਾਂਗਾ;ਮੈਂ ਯਾਕੂਬ ਦੇ ਪਰਮੇਸ਼ੁਰ ਦਾ ਗੁਣਗਾਨ ਕਰਾਂਗਾ।*
10 ਉਹ ਕਹਿੰਦਾ ਹੈ: “ਮੈਂ ਦੁਸ਼ਟਾਂ ਦੀ ਤਾਕਤ ਖ਼ਤਮ ਕਰ ਦਿਆਂਗਾ,*ਪਰ ਧਰਮੀਆਂ ਦੀ ਤਾਕਤ ਵਧਾਵਾਂਗਾ।”*
ਫੁਟਨੋਟ
^ ਇਬ, “ਤੇਰਾ ਨਾਂ।”
^ ਇਬ, “ਆਪਣਾ ਸਿੰਗ ਉੱਚਾ ਨਾ ਕਰ।”
^ ਇਬ, “ਆਪਣਾ ਸਿੰਗ ਉੱਚਾ ਨਾ ਕਰ।”
^ ਜਾਂ, “ਸੰਗੀਤ ਵਜਾ ਕੇ ਗੁਣਗਾਨ ਕਰਾਂਗਾ।”
^ ਇਬ, “ਦਾ ਸਿੰਗ ਭੰਨ ਸੁੱਟਾਂਗਾ।”
^ ਇਬ, “ਦਾ ਸਿੰਗ ਉੱਚਾ ਚੁੱਕਾਂਗਾ।”