Skip to content

Skip to table of contents

Thai Liang Lim/E+ via Getty Images

ਖ਼ਬਰਦਾਰ ਰਹੋ!

ਕੀ ਸੋਸ਼ਲ ਮੀਡੀਆ ਤੁਹਾਡੇ ਬੱਚੇ ਲਈ ਖ਼ਤਰਨਾਕ ਹੈ?​—ਬਾਈਬਲ ਮਾਪਿਆਂ ਦੀ ਕਿੱਦਾਂ ਮਦਦ ਕਰ ਸਕਦੀ ਹੈ?

ਕੀ ਸੋਸ਼ਲ ਮੀਡੀਆ ਤੁਹਾਡੇ ਬੱਚੇ ਲਈ ਖ਼ਤਰਨਾਕ ਹੈ?​—ਬਾਈਬਲ ਮਾਪਿਆਂ ਦੀ ਕਿੱਦਾਂ ਮਦਦ ਕਰ ਸਕਦੀ ਹੈ?

 “ਨੌਜਵਾਨਾਂ ਦੀ ਮਾਨਸਿਕ ਸਿਹਤ ਦਿਨ-ਬ-ਦਿਨ ਵਿਗੜਦੀ ਜਾ ਰਹੀ ਹੈ ਅਤੇ ਇਸ ਵਿਚ ਸੋਸ਼ਲ ਮੀਡੀਆ ਦਾ ਵੱਡਾ ਹੱਥ ਹੈ।”​—ਡਾਕਟਰ ਵਿਵੇਕ ਮੁਰਥੀ, ਅਮਰੀਕਾ ਤੋਂ ਸਰਜਨ ਜਨਰਲ, ਦ ਨਿਊ ਯਾਰਕ ਟਾਈਮਜ਼ ਅਖ਼ਬਾਰ, 17 ਜੂਨ 2024.

 ਮਾਪੇ ਆਪਣੇ ਬੱਚਿਆਂ ਨੂੰ ਸੋਸ਼ਲ ਮੀਡੀਆ ਦੇ ਖ਼ਤਰਿਆਂ ਤੋਂ ਕਿੱਦਾਂ ਬਚਾ ਸਕਦੇ ਹਨ? ਬਾਈਬਲ ਦੀ ਸਲਾਹ ਉਨ੍ਹਾਂ ਦੀ ਮਦਦ ਕਰ ਸਕਦੀ ਹੈ।

ਮਾਪੇ ਕੀ ਕਰ ਸਕਦੇ ਹਨ?

 ਇਨ੍ਹਾਂ ਬਾਈਬਲ ਅਸੂਲਾਂ ʼਤੇ ਗੌਰ ਕਰੋ।

 “ਹੁਸ਼ਿਆਰ ਇਨਸਾਨ ਹਰ ਕਦਮ ਸੋਚ-ਸਮਝ ਕੇ ਚੁੱਕਦਾ ਹੈ।”​—ਕਹਾਉਤਾਂ 14:15.

 ਸੋਸ਼ਲ ਮੀਡੀਆ ਦੇ ਖ਼ਤਰਿਆਂ ਨੂੰ ਧਿਆਨ ਵਿਚ ਰੱਖੋ। ਇਹ ਨਾ ਸੋਚੋ ਕਿ ਤੁਹਾਨੂੰ ਆਪਣੇ ਬੱਚੇ ਨੂੰ ਸੋਸ਼ਲ ਮੀਡੀਆ ਵਰਤਣ ਦੀ ਇਜਾਜ਼ਤ ਦੇਣੀ ਹੀ ਪਵੇਗੀ। ਜੇ ਤੁਸੀਂ ਆਪਣੇ ਬੱਚੇ ਨੂੰ ਸੋਸ਼ਲ ਮੀਡੀਆ ਵਰਤਣ ਦੇ ਰਹੇ ਹੋ, ਤਾਂ ਇਹ ਪੱਕਾ ਕਰੋ ਕਿ ਉਹ ਇਸ ਨੂੰ ਹੱਦੋਂ ਵੱਧ ਨਾ ਵਰਤੇ, ਉਸ ਦੇ ਚੰਗੇ ਦੋਸਤ ਹੋਣ ਅਤੇ ਉਹ ਸੋਸ਼ਲ ਮੀਡੀਆ ʼਤੇ ਮਾੜੀਆਂ ਚੀਜ਼ਾਂ ਨਾ ਦੇਖੇ।

 “ਆਪਣੇ ਸਮੇਂ ਨੂੰ ਚੰਗੀ ਤਰ੍ਹਾਂ ਵਰਤੋ।”​—ਅਫ਼ਸੀਆਂ 5:16.

 ਜੇ ਤੁਸੀਂ ਆਪਣੇ ਬੱਚੇ ਨੂੰ ਸੋਸ਼ਲ ਮੀਡੀਆ ਇਸਤੇਮਾਲ ਕਰਨ ਦੇ ਰਹੇ ਹੋ, ਤਾਂ ਕੁਝ ਨਿਯਮ ਬਣਾਓ ਅਤੇ ਬੱਚੇ ਨੂੰ ਸਮਝਾਓ ਕਿ ਇਨ੍ਹਾਂ ਨਿਯਮਾਂ ਕਰਕੇ ਉਹ ਸੋਸ਼ਲ ਮੀਡੀਆ ਨੂੰ ਸਹੀ ਤਰੀਕੇ ਨਾਲ ਕਿੱਦਾਂ ਵਰਤ ਸਕਦਾ ਹੈ। ਜੇ ਤੁਹਾਡੇ ਬੱਚੇ ਦੇ ਵਰਤਾਅ ਵਿਚ ਕੁਝ ਬਦਲਾਅ ਆਉਂਦਾ ਹੈ, ਤਾਂ ਚੁਕੰਨੇ ਰਹੋ। ਸ਼ਾਇਦ ਤੁਹਾਨੂੰ ਆਪਣੇ ਬੱਚੇ ਨੂੰ ਕਹਿਣਾ ਪਵੇ ਕਿ ਉਹ ਸੋਸ਼ਲ ਮੀਡੀਆ ਨੂੰ ਘੱਟੋ-ਘੱਟ ਵਰਤੇ।

ਹੋਰ ਜਾਣੋ

 ਬਾਈਬਲ ਕਹਿੰਦੀ ਹੈ ਕਿ ਅਸੀਂ ਅਜਿਹੇ ਸਮੇਂ ਵਿਚ ਰਹਿ ਰਹੇ ਹਾਂ ਜਿਹੜੇ ‘ਮੁਸੀਬਤਾਂ ਨਾਲ ਭਰੇ ਹੋਣਗੇ ਅਤੇ ਜਿਨ੍ਹਾਂ ਦਾ ਸਾਮ੍ਹਣਾ ਕਰਨਾ ਬਹੁਤ ਮੁਸ਼ਕਲ ਹੋਵੇਗਾ।’ (2 ਤਿਮੋ 3:1-5) ਪਰ ਇਹ ਅਜਿਹੀ ਸਲਾਹ ਦਿੰਦੀ ਹੈ ਜਿਸ ਨਾਲ ਸਾਡੀ ਮਦਦ ਹੋ ਸਕਦੀ ਹੈ। ਨੌਜਵਾਨਾਂ ਦੀ ਮਾਨਸਿਕ ਸਿਹਤ ਬਾਰੇ ਇਸ ਲੇਖ ਵਿਚ ਮਾਪਿਆਂ ਅਤੇ ਬੱਚਿਆਂ ਲਈ 20 ਤੋਂ ਜ਼ਿਆਦਾ ਬਾਈਬਲ ਆਧਾਰਿਤ ਲੇਖਾਂ ਦੀ ਸੂਚੀ ਹੈ।